Thursday, July 14, 2011

ਉਸਦੀ ਜ਼ਮੀਨ...;; ਲੇਖਕਾ : ਉਸ਼ਾ ਵਰਮਾ

Top of Form 1
ਪ੍ਰਵਾਸੀ ਹਿੰਦੀ ਕਹਾਣੀ :
ਉਸਦੀ ਜ਼ਮੀਨ...
ਲੇਖਕਾ : ਉਸ਼ਾ ਵਰਮਾ  

  ushaverma9@gmail.com
 

 ਅਨੁਵਾਦ : ਮਹਿੰਦਰ ਬੇਦੀ, ਜੈਤੋ 
 

ਅੰਮੀ
ਹਾਂ, ਕੀ ਗੱਲ ?” ਸਵੇਰੇ-ਸਵੇਰੇ ਠੰਡ ਦੇ ਮੌਸਮ ਵਿਚ ਸਾਬਿਯਾ ਨੂੰ ਦੇਖ ਕੇ ਰੌਸ਼ਨ ਤ੍ਰਬਕ ਗਈ ਤੇ ਪੁੱਛਿਆ, “ਕੀ ਗੱਲ , ਤੂੰ ਰਾਤ ਠੀਕ ਤਰ੍ਹਾਂ ਸੁੱਤੀ ਨਹੀਂ?” ਸਾਬਿਯਾ ਦੀਆਂ ਸੁੱਜੀਆਂ ਅੱਖਾਂ ਵੇਖ ਕੇ ਰੋਸ਼ਨ ਨੇ ਪੁੱਛਿਆ
ਹਾਂ, ਮੈਂ ਦੇਰ ਤਕ ਪੜ੍ਹਦੀ ਰਹੀ
ਤੈਨੂੰ ਆਪਣੀ ਸਿਹਤ ਦਾ ਵੀ ਖ਼ਿਆਲ ਰੱਖਣਾ ਚਾਹੀਦਾ
ਸਿਹਤ ਤਾਂ ਮੇਰੀ ਠੀਕ-ਠਾਕ ਤੁਸੀਂ ਕਿਉਂ ਫਿਕਰ ਕਰਦੇ
ਸਿਹਤ ਠੀਕ ! ਕੀ ਸਵਾਹ, ਰੋਜ਼ ਹੀ ਕਦੀ ਸਿਰ-ਦਰਦ ਕਦੀ ਸਰਦੀ-ਜੁਕਾਮ ਚੱਲ ਮੈਂ ਤੇਰੇ ਲਈ ਆਂਡੇ, ਪਰੌਂਠੇ ਬਣਾ ਦੇਨੀਂ ਆਂ ਆਪਣੇ ਅੱਬਾ ਨੂੰ ਵੀ ਬੁਲਾ ਲੈ
ਅੰਮੀ, ਅੱਬਾ ਤਾਂ ਅਜੇ ਤਿਆਰ ਨਹੀਂ ਹੋਏ ਤੇ ਮੈਨੂੰ ਭੁੱਖ ਨਹੀਂ
ਰੌਸ਼ਨ ਨੂੰ ਚੰਗਾ ਨਾ ਲੱਗਿਆ ਬੋਲੀ—“ਤੁਹਾਡਾ ਲੋਕਾਂ ਦਾ ਵੀ ਕੁਛ ਪਤਾ ਨਹੀਂ ਲੱਗਦਾ ਕਦੋਂ ਖਾਣੈ, ਕਦੋਂ ਬਾਹਰ ਜਾਣੈ ਸਵੇਰੇ-ਸਵਖਤੇ ਦੀ ਉਠੀ ਹੋਈ ਏਂ, ਫੇਰ ਭੁੱਖ ਕਿਉਂ ਨਹੀਂ?”
ਅੰਮੀ ਹਰ ਗੱਲ ਦਾ ਜਵਾਬ ਨਹੀਂ ਹੁੰਦਾ, ਤੁਸੀਂ ਮੇਰਾ ਮੂਡ ਕਿਉਂ ਖ਼ਰਾਬ ਕਰਦੇ ਮੇਰਾ ਰਿਜ਼ਲਟ '' ਲੇਵਲ ਦਾ ਤਾਂ ਹੀ ਗਿਆ ਸੀ ਮੈਨੂੰ ਤਿੰਨ ਯੂਨੀਵਰਸਟੀਆਂ ਤੋਂ ਆਫ਼ਰ ਆਈ ਮੈਂ ਬਾਹਰ ਪੜ੍ਹਨ ਜਾਣਾ ਚਾਹੁੰਦੀ ਆਂ
ਉਦੋਂ ਹੀ ਮਿ. ਅਸ਼ਰਫ ਵੀ ਗਏ, ਉਹਨਾਂ ਅੱਧੀ ਗੱਲ ਸੁਣੀ ਸੀ, ਪੁੱਛਿਆ, “ਕਿਸ ਚੀਜ਼ ਦੀ ਆਫ਼ਰ?” ਸਾਬਿਯਾ ਬੋਲੀ, “ਅੱਬਾ ਮੈਂ ਬੀ.. ਕਰਨ ਜਾਣਾ ਚਾਹੁੰਦੀ ਆਂ ਮੈਂ ਤਿੰਨ ਜਗ੍ਹਾ ਅਪਲਾਈ ਕੀਤਾ ਸੀ, ਨਿਊਕਾਸਲ, ਲੰਦਨ ਤੇ ਐਡਿਨਬਰਾ ਮੈਨੂੰ ਤਿੰਨਾਂ ਜਗਾਹਾਂ 'ਚੋਂ ਇਕ ਜਗ੍ਹਾ ਚੁਣਨੀ ਪੈਣੀ ਏਂਰੌਸ਼ਨ ਦੇ ਕੰਮ ਕਰਦੇ ਹੱਥ ਅਚਾਨਕ ਰੁਕ ਗਏ ਘਬਰਾ ਕੇ ਬੋਲੀ, “ਹੁਣ ਐਨਾ ਤਾਂ ਪੜ੍ਹ ਲਿਐ, ਅੱਗੇ ਘਰੋਂ ਬਾਹਰ ਜਾ ਕੇ ਪੜ੍ਹਨ ਦੀ ਕੀ ਲੋੜ ?”
ਸਾਬਿਯਾ ਨੇ ਬੜੇ ਮਜ਼ਬੂਤ ਇਰਾਦੇ ਨਾਲ ਕਿਹਾ, “ਅੰਮੀ ਲੋੜ ਹੈ, ਮੈਂ ਆਪਣੀ ਪੜ੍ਹਾਈ ਪੂਰੀ ਕਰਨੀ ਵਿਚਕਾਰ ਹੀ ਨਹੀਂ ਛੱੜ ਸਕਦੀ
ਮਿ. ਅਸਰਫ਼ ਸਭ ਕੁਝ ਚੁੱਪਚਾਪ ਸੁਣਦੇ ਰਹੇ ਫੇਰ ਬੋਲੇ, “ਅੱਛਾ ਠੀਕ , ਇਸ ਬਾਰੇ ਫੇਰ ਗੱਲ ਕਰਾਂਗੇ ਅਜੇ ਜਲਦੀ ਕੀ
ਜਲਦੀ , ਤਦੇ ਤਾਂ ਮੈਂ ਪੁੱਛ ਰਹੀ ਆਂ ਮੈਂ ਮੰਜ਼ੂਰੀ ਦਾ ਖ਼ਤ ਭੇਜਣਾ ਏਂ ਅੱਬਾ, ਸਵਾਲ ਬਸ ਏਨਾ ਕਿ ਮੈਂ ਕਿੱਥੇ ਜਾਵਾਂ, ਪੜ੍ਹਨ ਦਾ ਫੈਸਲਾ ਤਾਂ ਮੈਂ ਕਰ ਲਿਆਏ
ਅਸ਼ਰਫ਼ ਕੁਝ ਬੋਲੇ ਨਹੀਂ, ਪਰ ਅਗੋਂ ਆਉਣ ਵਾਲੀ ਮੁਸੀਬਤ ਨੂੰ ਉਹਨਾਂ ਤਾੜ ਲਿਆ ਸਾਬਿਯਾ ਦਾ ਬੋਲਣ ਦਾ ਅੰਦਾਜ਼ ਵੀ ਉਹਨਾਂ ਨੂੰ ਕੁਝ ਅਜੀਬ ਜਿਹਾ ਲੱਗਿਆ
ਦੇਖਦਾਂ, ਕਲ੍ਹ ਤਕ ਸੋਚ ਕੇ ਦੱਸਾਂਗਾ
ਸਾਬਿਯਾ ਜਦੋਂ ਇੱਥੇ ਆਈ, ਇਕ ਸਾਲ ਦੀ ਸੀ ਅਸ਼ਰਫ਼ ਤੇ ਰੌਸ਼ਨ ਨੂੰ ਸ਼ੌਕ ਸੀ ਇੰਗਲੈਂਡ ਆਉਣ ਦਾ ਆਪਣੇ ਜਾਣ-ਪਛਾਣ ਦੇ ਕਈ ਪਰਿਵਾਰਾਂ ਨੂੰ ਦੇਖਿਆ ਸੀ ਕਿ ਜਦੋਂ ਉਹ ਛੁੱਟੀਆਂ ਵਿਚ ਪਾਕਿਸਤਾਨ ਆਉਂਦੇ ਨੇ ਤਾਂ ਉਹਨਾਂ ਦਾ ਠਾਠ-ਬਾਠ ਦੇਖਣ ਵਾਲਾ ਹੁੰਦੇ ਹੈ ਉਹਨਾਂ ਨੇ ਵੀ ਐਪਲਾਈ ਕਰ ਦਿੱਤਾ ਓਹਨੀਂ ਦਿਨੀ ਇੰਗਲੈਂਡ ਆਉਣ ਵਿਚ ਕੋਈ ਖਾਸ ਝੰਜਟ ਨਹੀਂ ਸੀ ਹੁੰਦਾ ਤੇ ਕੁਝ ਦਿਨਾਂ ਬਾਅਦ ਹੀ ਉਹਨਾਂ ਨੂੰ ਇੱਥੇ ਆਉਣ ਦੀ ਇਜਾਜ਼ਤ ਮਿਲ ਗਈ ਸੀ ਪਾਕਿਸਤਾਨ ਵਿਚ ਚੰਗਾ ਖਾਸਾ ਕਾਰੋਬਾਰ ਸੀ, ਪਰ ਉਹਨੂੰ ਭਰਾ ਨੂੰ ਸੌਂਪ ਕੇ ਇੰਗਲੈਂਡ ਗਏ
ਜਦੋਂ ਤਕ ਸਾਬਿਯਾ ਨੌ ਸਾਲ ਦੀ ਹੋਈ, ਸਭ ਕੁਝ ਠੀਕ ਠਾਕ ਚੱਲ ਰਿਹਾ ਸੀ ਫੇਰ ਉਸਦੀ ਦਾਦੀ ਪਾਕਿਸਤਾਨ ਤੋਂ ਮਿਲਣ ਆਈ ਤੇ ਸਾਬਿਯਾ ਨੂੰ ਦੇਖ ਕੇ ਬੜੀ ਖੁਸ਼ ਹੋਈ ਕਿ ਅੰਗਰੇਜ਼ੀ ਕਿੰਨੀ ਫਰਾਟੇਦਾਰ ਬੋਲਦੀ , ਕੈਸੇ ਸਲੀਕੇ ਨਾਲ ਕੱਪੜੇ ਪਾਉਂਦੀ , ਪਰ ਹੁਣ ਥੋੜ੍ਹੀ ਵੱਡੀ ਹੋ ਰਹੀ ਹੈ ਰੌਸ਼ਨ ਨੂੰ ਕਿਹਾ ਕਿ 'ਹੁਣ ਇਸ ਨੂੰ ਸਲਵਾਰ ਕਮੀਜ਼ ਬਣਵਾ ਦੇ' ਫੇਰ ਅਸ਼ਰਫ਼ ਨੂੰ ਕਿਹਾ—“ਬੇਟਾ, ਮਾਸ਼ਾ ਅੱਲ੍ਹਾ ਸਾਬਿਯਾ ਹੁਣ ਵੱਡੀ ਹੋ ਰਹੀ ਇਸਨੂੰ ਮੈਂ ਲੈ ਜਾਵਾਂਗੀ ਪਾਕਿਸਤਾਨ, ਉੱਥੇ ਹੀ ਪੜ੍ਹੇਗੀ ਇੱਥੇ ਅੰਗਰੇਜ਼ ਮੁੰਡੇ ਕੁੜੀਆਂ ਨਾਲ ਇਸਨੂੰ ਪੜ੍ਹਾਉਣਾ ਠੀਕ ਨਹੀਂ ਉੱਥੇ ਘਰੇ ਕੁਰਾਨ ਸ਼ਰੀਫ਼ ਪੜ੍ਹਾਉਣਾ ਵੀ ਸ਼ੁਰੂ ਕਰਾ ਦਿਆਂਗੀ ਮੇਰੇ ਹੁੰਦਿਆਂ ਇਸ ਨੂੰ ਕੋਈ ਤਕਲੀਫ਼ ਨਹੀਂ ਆਏਗੀ ਉੱਥੇ ਰਹੇਗੀ ਤਾਂ ਕੁਝ ਆਪਣੇ ਘਰ ਦੇ ਰੀਤੀ-ਰਿਵਾਜ਼, ਤਹਜ਼ੀਬ ਸਭ ਸਿੱਖੇਗੀ
ਸੁਣਦੇ ਹੀ ਰੌਸ਼ਨ ਦੇ ਹੋਸ਼ ਉਡ ਗਏ ਅਸ਼ਰਫ਼ ਵੀ ਪ੍ਰੇਸ਼ਾਨ ਹੋ ਗਏ ਮਾਂ ਨੂੰ ਕਿਹਾ—“ਅੱਛਾ ਸੋਚਦੇ ਆਂ, ਕੀ ਕਰਨਾ ਏਂਰੋਜ਼ ਰੌਸ਼ਨ ਨਾਲ ਗੱਲ ਕਰਦੇ, ਪਰ ਕਿਸੇ ਨਤੀਜੇ 'ਤੇ ਪਹੁੰਚਣਾ ਮੁਸ਼ਕਿਲ ਹੋ ਗਿਆ ਸੀ ਏਡੀ ਛੋਟੀ ਉਮਰ ਵਿਚ ਸਾਬਿਯਾ ਨੂੰ ਆਪਣੇ ਤੋਂ ਦੂਰ ਕਰਨ ਲਈ ਮਨ ਨਹੀਂ ਸੀ ਮੰਨ ਰਿਹਾ ਦੋ ਤਿੰਨ ਦਿਨ ਬਾਅਦ ਰਤਾ ਝਿਜਕਦਿਆਂ ਹੋਇਆਂ ਮਾਂ ਨੂੰ ਕਿਹਾ—“ਅੰਮੀ ਹਾਲੇ ਛੱਡੋ, ਅਗਲੇ ਸਾਲ ਅਸੀਂ ਪਾਕਿਸਤਾਨ ਆਵਾਂਗੇ, ਉੱਥੇ ਇਕੱਠੇ ਕੁਛ ਦਿਨ ਰਹਾਂਗੇ ਤਾਂ ਸਾਬਿਯਾ ਨੂੰ ਉੱਥੋਂ ਦੇ ਤੌਰ-ਤਰੀਕੇ ਸਮਝ ਵਿਚ ਜਾਣਗੇਦਾਦੀ ਨੇ ਵੀ ਸੋਚਿਆ, 'ਚਲੋ ਅਗਲੇ ਸਾਲ ਸਹੀ, ਇਕ ਸਾਲ ' ਕੀ ਫਰਕ ਪੈਣ ਲੱਗਾ ' ਫੇਰ ਕੁਝ ਦਿਨਾਂ ਬਾਅਦ ਦਾਦੀ ਚਲੀ ਗਈ ਪਰ ਘਰ ਦਾ ਮਾਹੌਲ ਬਦਲ ਗਿਆ
ਸਭ ਤੋਂ ਪਹਿਲਾਂ ਸਾਬਿਯਾ ਦਾ ਤੈਰਨਾ ਬੰਦ ਹੋਇਆ ਸਾਬਿਯਾ ਨੇ ਬੜਾ ਕਿਹਾ—“ਅੰਮੀ ਮੇਰੇ ਨਾਲ ਦੀਆਂ ਸਾਰੀਆਂ ਕੁੜੀਆਂ ਤੈਰਨ ਜਾਂਦੀਆਂ ਨੇ ਮੈਂ ਕਲਾਸ ' ਇਕੱਲੀ ਬੈਠੀ ਰਹਿੰਦੀ ਆਂਪਰ ਉਸਦੀਆਂ ਗੱਲਾਂ ਦਾ ਕੋਈ ਅਸਰ ਨਹੀਂ ਸੀ ਹੋਇਆ ਉਸੇ ਸਾਲ ਸਵੀਮਿੰਗ ਕੰਪੀਟੀਸ਼ਨ ਹੋਣਾ ਸੀ ਸਾਬਿਯਾ ਦਾ ਬੜਾ ਜੀਅ ਕਰਦਾ ਸੀ ਕਿ ਉਹ ਪ੍ਰੈਕਟਿਸ ਕਰਦੀ ਰਹੇ ਤਾਂ ਕਿ ਉਹ ਜਿੱਤਾ ਜਾਏ ਕੰਪੀਟੀਸ਼ਨ ਵਿਚ ਚਾਰ ਦਿਨ ਬਾਕੀ ਸਨ ਸਕੂਲ ਪਹੁੰਚਦਿਆਂ ਹੀ ਹਾਜ਼ਰੀ ਲਾਉਣ ਪਿੱਛੋਂ ਟੀਚਰ ਨੇ ਕਿਹਾ—“ਸਾਬਿਯ ਤੂੰ ਹਾਲੇ ਵੀ ਜਿੱਤ ਸਕਦੀ ਏਂ, ਬਸ ਆਪਣੇ ਮਾਂ-ਬਾਪ ਦੀ ਇਜਾਜ਼ਤ ਲੈ ਲੈਸਾਬਿਯਾ ਨੇ ਬੜੀਆਂ ਉਦਾਸ ਨਜ਼ਰਾਂ ਨਾਲ ਟੀਚਰ ਵੱਲ ਦੇਖਿਆ ਫੇਰ ਹੌਲੀ ਜਿਹੀ ਬੋਲੀ, “ਪੁੱਛਾਂਗੀਤਿੰਨ ਦਿਨ ਸਾਬਿਯਾ ਨੇ ਕਈ ਵਾਰੀ ਕੋਸ਼ਿਸ਼ ਕੀਤੀਕਦੀ ਅੰਮੀ ਕੋਲ ਜਾਂਦੀ, ਕਦੀ ਅੱਬਾ ਕੋਲਪਰ ਉਸਦੀ ਹਿੰਮਤ ਨਹੀਂ ਪਈ ਚੌਥੇ ਦਿਨ ਉਸਨੇ ਚੁੱਪਚਾਪ ਸਵੀਮਿੰਗ ਸੂਟ ਬੈਗ਼ ਵਿਚ ਰੱਖ ਲਿਆ ਤੇ ਕੰਪੀਟੀਸ਼ਨ ਦੇ ਐਨ ਮੌਕੇ ਉੱਤੇ ਟੀਚਰ ਨੂੰ ਕਿਹਾ—“ਹਾਂ, ਮੈਂ ਵੀ ਤੈਰਾਂਗੀਤੇ ਫੇਰ ਪੂਲ ਵਿਚ ਸਮੇਂ ਨਾਲ ਉਤਰ ਗਈ ਤੇ ਫਸਟ ਆਈ ਉਸਨੂੰ ਬੜੀ ਖੁਸ਼ੀ ਹੋਈ, ਪਰ ਘਰ ਕੇ ਉਹ ਉਦਾਸ ਬੈਠੀ ਰਹੀ ਕਿਸੇ ਨੂੰ ਦੱਸ ਨਹੀਂ ਸੀ ਸਕਦੀ ਇਹ ਪਹਿਲਾ ਝੂਠ ਸੀ ਉਸ ਨੂੰ ਡਰ ਵੀ ਲੱਗਦਾ ਰਿਹਾ ਕਿ ਕਿਤੇ ਉਹ ਆਪਣੀ ਖੁਸ਼ੀ ਜ਼ਾਹਰ ਨਾ ਕਰ ਬੈਠੇ ਕੁਝ ਦਿਨਾਂ ਤਕ ਸਾਬਿਯਾ ਘਰ ਵਿਚ ਅੰਮੀ ਤੋਂ ਬਚਦੀ ਰਹੀ ਹੌਲੀ ਹੌਲੀ ਉਹ ਸਭ ਭੁੱਲਣ ਲੱਗੀ ਫੇਰ ਜਦੋਂ ਉਸਨੂੰ ਸਰਟੀਫਿਕੇਟ ਮਿਲਿਆ ਤਾਂ ਉਹ ਬੜੀ ਉਦਾਸ ਹੋ ਗਈ, ਉਹਨੂੰ ਲਿਆ ਕੇ ਚੁੱਪਚਾਪ ਆਪਣੇ ਕਮਰੇ ਵਿਚ ਕਿਤਾਬਾਂ ਦੇ ਵਿਚਕਾਰ ਛੁਪਾ ਕੇ ਰੱਖ ਦਿੱਤਾ ਪਰ ਹੁਣ ਉਹ ਚੁੱਪ ਰਹਿਣ ਲੱਗ ਪਈ ਹੈ ਕਰਿਸਮਸ ਆਇਆ ਤਾਂ ਹਮੇਸ਼ਾ ਵਾਂਗ ਉਸਨੇ ਵੀ ਕੈਰਲ ਸਿੰਗਿੰਗ ਵਿਚ ਗਾਣੇ ਦੇ ਗਰੁੱਪ ਵਿਚ ਆਪਣਾ ਨਾਂ ਲਿਖਵਾ ਦਿੱਤਾ ਘਰ ਖਾਣੇ ਦੀ ਮੇਜ਼ 'ਤੇ ਬੈਠਦਿਆਂ ਹੀ ਉਸਨੇ ਕਿਹਾ—“ਅੱਜ ਕੈਰਲ ਗਾਣੇ ਵਿਚ ਮੈਨੂੰ ਬੜਾ ਚੰਗਾ ਲੱਗਿਆਮੰਮੀ ਨੇ ਕਿਹਾ—“ਪਰ ਤੂੰ ਪਹਿਲਾਂ ਤਾਂ ਨਹੀਂ ਦੱਸਿਆਉਹ ਕੁਝ ਕਹਿੰਦੀ ਇਸ ਤੋਂ ਪਹਿਲਾਂ ਹੀ ਅੱਬਾ ਬੋਲ ਪਏ—“ਇਸ ਵਿਚ ਦੱਸਣਾ ਵਾਲਾ ਕੀ ਸੀ ਉਹ ਤਾਂ ਹਰ ਸਾਲ ਗਾਉਂਦੀ , ਠੀਕ ਹੈਸਾਬਿਯਾ ਦੀਆਂ ਅੱਖਾਂ ਵਿਚ ਚਮਕ ਗਈ ਉਹਨਾਂ ਕੋਲ ਜਾ ਕੇ ਖੜ੍ਹੀ ਹੋ ਗਈ ਤੇ ਦ੍ਰਿੜ੍ਹ ਵਿਸ਼ਵਾਸ ਨਾਲ ਬੋਲੀ—“ਅੱਬਾ ਮੈਂ ਖ਼ੂਬ ਪੜ੍ਹਾਂਗੀ ਤੇ ਫਸਟ ਆਵਾਂਗੀਫੇਰ ਅਤਿ ਧੀਮੀ ਆਵਾਜ਼ ਵਿਚ ਕਿਹਾ—“ਹੁਣ ਦੁਬਾਰਾ ਝੂਠ ਵੀ ਨਹੀਂ ਬੋਲਾਂਗੀ” “ਹਾਂ ਬੇਟੇਕਹਿ ਕੇ ਅੱਬਾ ਆਪਣੀ ਸਟਡੀ ਵਿਚ ਚਲੇ ਗਈ ਪਤਾ ਨਹੀਂ ਉਹਨਾਂ ਨੇ ਪਿਛਲੀ ਗੱਲ ਸੁਣੀ ਵੀ ਸੀ ਜਾਂ ਨਹੀਂ, ਪਰ ਸਾਬਿਯਾ ਦੇ ਸਿਰੋਂ ਇਕ ਬੋਝ ਲੱਥ ਗਿਆ ਸੀ ਉਹ ਫੇਰ ਖੁਸ਼ ਰਹਿਣ ਲੱਗ ਪਈ ਹਾਂ, ਇਕ ਗੱਲ ਉਸਦੀ ਸਮਝ ਵਿਚ ਨਹੀਂ ਸੀ ਆਉਂਦੀ ਕਿ ਆਖ਼ਰ ਇਹ ਅੰਮੀ ਨੂੰ ਕੀ ਹੋ ਗਿਆ ! ਹਮੇਸ਼ਾ ਕੁਝ ਨਾ ਕੁਝ ਕਹਿ ਕੇ ਨਾਰਾਜ਼ ਹੁੰਦੀ ਰਹਿੰਦੀ ਹੈ
ਦੋ ਹਫ਼ਤੇ ਬਾਅਦ ਇਕ ਦਿਨ ਰੌਸ਼ਨ ਸਾਬਿਯਾ ਦੇ ਕਮਰੇ ਵਿਚ ਗਈ ਸ਼ੇਲਫ ਉੱਤੇ ਇਕ ਕਿਤਾਬ ਦੇਖੀ, 'ਹਾਉ ਟੂ ਅੰਡਰਸਟੈਂਡ ਅਦਰ ਰਿਲੀਜ਼ਨ' ਉਸਦਾ ਮਨ ਗੁੱਸੇ ਨਾਲ ਭਰ ਗਿਆ ਇਸੇ ਸਮੇਂ ਉਸਦੀ ਖਾਸ ਸਹੇਲੀ ਗ਼ਜ਼ਾਲਾ ਗਈ ਉਸ ਨਾਲ ਆਪਣੇ ਮਨ ਦੀ ਗੱਲ ਕਰਕੇ ਮਨ ਹਲਕਾ ਕਰਦੀ ਰਹੀ ਗ਼ਜ਼ਾਲਾ ਨੇ ਕਿਹਾ—“ਅੱਜ ਕਲ੍ਹ ਦੇ ਬੱਚਿਆਂ ਦਾ ਕੁਛ ਸਮਝ ' ਨਹੀਂ ਆਉਂਦਾ, ਪਤਾ ਨਹੀਂ ਕੀ-ਕੀ ਪੜ੍ਹਦੇ ਰਹਿੰਦੇ ਨੇ ਕਲ੍ਹ ਨੂੰ ਕਹਿਣਗੇ ਕਿ ਇਹੋ ਮਜ਼ਹਬ ਚੰਗਾ ਰੌਸ਼ਨ ਤੂੰ ਸਾਬਿਯਾ ਨੂੰ ਦੱਸ ਬਈ ਆਪਣਾ ਮਜ਼ਹਬ ਹੀ ਸਭ ਨਾਲੋਂ ਚੰਗਾ , ਤੇ ਇਹ ਸਾਰੀਆਂ ਕਿਤਾਬਾਂ ਉਸਨੂੰ ਨਾ ਪੜ੍ਹਨ ਦਿਆ ਕਰ” “ਹਾਂ, ਮੈਂ ਅੱਜ ਉਸਦੀ ਖ਼ਬਰ ਲੈਨੀਂ ਆਂ ਚੰਗੀ ਤਰ੍ਹਾਂਉਦੋਂ ਹੀ ਸਾਬਿਯਾ ਸਕੂਲੋਂ ਘਰ ਆਣ ਪਹੁੰਚੀ ਸਾਬਿਯਾ ਨੂੰ ਲਗਭਗ ਝੰਜੋੜਦੀ ਹੋਈ ਤੇ ਗੁੱਸੇ ਨਾਲ ਕੰਬਦੀ ਹੋਈ ਰੌਸ਼ਨ ਚੀਕੀ—“ਇਹ ਸਭ ਕੀ ਖੁਰਾਫ਼ਾਤ ਪੜ੍ਹਨ ਲੱਗ ਪਈ ਏਂ ਤੂੰ? ਖਬਰਦਾਰ ਜੇ ਇਹ ਸਭ ਫੇਰ ਦੇਖਿਆਤੇ ਕਿਤਾਬ ਚਲਾ ਕੇ ਮਾਰੀ ਆਪਣੇ ਮਜ਼ਹਬ ਬਾਰੇ ਕੁਝ ਪੜ੍ਹ, ਕੁਝ ਸਿਖ ਬਾਕੀ ਸਾਰੇ ਮਜ਼ਹਬ ਖਰਾਬ ਹੁੰਦੇ ਨੇਸਾਬਿਯਾ ਸਹਿ-ਸੁਭਾਅ ਕਹਿ ਬੈਠੀ—“ਤੁਸੀਂ ਤਾਂ ਦੂਜੇ ਮਜ਼ਹਬਾਂ ਬਾਰੇ ਕੁਝ ਵੀ ਨਹੀਂ ਜਾਣਦੇਫੇਰ ਕਿੰਜ ਕਹਿ ਸਕਦੇ ਕਿ ਦੂਜੇ ਸਾਰੇ ਮਜ਼ਹਬ ਖਰਾਬ ਹੁੰਦੇ ਨੇ?” ਰੌਸ਼ਨ ਨੇ ਤਾਬੜਤੋੜ ਦੋ ਥੱਪੜ ਸਾਬਿਯਾ ਦੇ ਜੜ ਦਿੱਤੇ ਤੇ ਧੱਕਾ ਦੇ ਕੇ ਦੂਜੇ ਕਮਰੇ ਵਿਚ ਧਰੀਕ ਦਿੱਤਾ ਜਵਾਨ ਕੁੜੀ , ਮੈਨੂੰ ਸਿਖਾਏਗੀ ਬਦਤਮੀਜ਼ਰੌਸ਼ਨ ਗ਼ਜ਼ਾਲਾ ਵੱਲ ਭੌਂ ਗਈ ਤੇ ਹਿਰਖ ਵੱਸ ਕੰਬਦੀ ਹੋਈ ਕਹਿਣ ਲੱਗੀ—“ਮੇਰੇ ਤਾਂ ਕੁਛ ਵੀ ਸਮਝ ' ਨਹੀਂ ਆਉਂਦਾ ਕਿ ਕੀ ਕਰਾਂ, ਇਹ ਤਾਂ ਬਿਲਕੁਲ ਹੱਥੋਂ ਬਾਹਰ ਨਿਕਲਦੀ ਜਾ ਰਹੀ ਗਜ਼ਾਲਾ ਬੋਲੀ—“ਘਬਰਾਓ ਨਾ, ਬਸ ਥੋੜ੍ਹੀ ਨਿਗਰਾਣੀ ਰੱਖੋ ਸਭ ਠੀਕ ਹੋ ਜਾਏਗਾ
ਸਾਬਿਯਾ ਕਮਰੇ ਵਿਚ ਕੇ ਚੁੱਪਚਾਪ ਬੈਠ ਗਈ ਅੰਮੀ ਨੂੰ ਕੀ ਹੋ ਗਿਆ ! ਮੈਂ ਕਿਹੜੀ ਮਾੜੀ ਗੱਲ ਜਾਂ ਕੰਮ ਕੀਤਾ ਕਿ ਅੰਮੀ ਇੰਜ ਨਾਰਾਜ਼ ਹੋ ਗਈ ? ਇਹ ਤਾਂ ਸਕੂਲ ਦੀ ਕਿਤਾਬ ਮੇਰੀ ਟੀਚਰ ਨੇ ਕਿਹਾ ਪੜ੍ਹਨ ਲਈ ਸਾਬਿਯਾ ਦੇ ਕੁਛ ਸਮਝ ਵਿਚ ਨਹੀਂ ਸੀ ਆਇਆ ਪਰ ਅੰਮੀ ਨੇ ਗ਼ਜ਼ਾਲਾ ਆਂਟੀ ਦੇ ਸਾਹਮਣੇ ਮੈਨੂੰ ਮਾਰਿਆ, ਇਹ ਸੋਚਦਿਆਂ ਹੀ ਉਸ ਨੂੰ ਲੱਗਿਆ ਕਿ ਬੜੀ ਪੀੜ ਹੋਈ ਹੈ ਤੇ ਉਹ ਫੁੱਟ-ਫੁੱਟ ਕੇ ਰੋਣ ਲੱਗ ਪਈ ਕਦੋਂ ਉਹ ਭੁੱਖੀ-ਪਿਆਸੀ ਸੌਂ ਗਈ ਕਿਸੇ ਨੇ ਧਿਆਨ ਨਾ ਦਿੱਤਾ ਸ਼ਾਮੀਂ ਛੇ ਵਜੇ ਜਦੋਂ ਮਿਸਟਰ ਅਸ਼ਰਫ਼ ਕੰਮ ਤੋਂ ਵਾਪਸ ਆਏ ਤੇ ਚਾਹ ਪੀਣ ਬੈਠੇ ਤਾਂ ਪੁੱਛਿਆ—“ਸਾਬਿਯਾ ਨਹੀਂ ਨਜ਼ਰ ਰਹੀ ਕਿਧਰੇ!ਰੌਸ਼ਨ ਭਰੀ ਬੈਠੀ ਸੀ, ਉਸ ਦਿਨ ਦੇ ਕੈਰਲ ਸਿੰਗਿੰਗ ਦੇ ਮਾਮਲੇ ਕਰਕੇ ਵੀ ਤੇ ਅੱਜ ਤਾਂ ਖ਼ੈਰ ਮਜ਼ਹਬ ਦੀ ਗੱਲ ਨੂੰ ਲੈ ਕੇ ਯਕਦਮ ਉਖੜ ਹੀ ਗਈ ਸੀ ਕਿਤਾਬ ਸਾਹਮਣੇ ਲਿਆ ਕੇ ਪਟਕ ਦਿੱਤੀ ਤੇ ਹਿਰਖ ਕੇ ਬੋਲੀ—“ਖ਼ੂਬ ਸ਼ਹਿ ਦਿਓ ਕੁੜੀ ਨੂੰ, ਕੈਰਲ ਸਿੰਗਿੰਗ ' ਭੇਜੋ ਦੂਜੇ ਮਜ਼ਹਬ ਦੀ ਟਰੇਨਿੰਗ ਲਏਗੀ ਤਾਂ ਫੇਰ ਦੇਖਣਾ ਤੇ ਭੌਗਣਾ ਕੀ-ਕੀ ਗੁਲ ਖਿਲਾਏਗੀ ਤੁਹਾਡੀ ਲਾਡਲੀ
ਅਸ਼ਰਫ਼ ਦੇ ਕੁਝ ਸਮਝ ਵਿਚ ਨਹੀਂ ਆਇਆ ਬੋਲੇ—“ਗੱਲ ਕੀ , ਅਜਿਹਾ ਕੀ ਹੋ ਗਿਆ, ਕੁਛ ਮੈਂ ਵੀ ਤਾਂ ਸੁਣਾ?” ਉਦੋਂ ਹੀ ਸਾਬਿਯਾ ਕਮਰੇ ਵਿਚੋਂ ਬਾਹਰ ਨਿਕਲ ਆਈ ਸ਼ਾਇਦ ਨੀਂਦ ਜਾਣ ਕਰਕੇ ਉਸਨੂੰ ਸਭ ਕੁਝ ਭੁੱਲ ਗਿਆ ਸੀ ਹੁਣ ਅੱਬਾ ਨੂੰ ਦੇਖਦਿਆਂ ਹੀ ਦੋ ਘੰਟੇ ਪਹਿਲਾਂ ਵਾਲਾ ਦੁਖਦ-ਹਾਦਸਾ ਦਿਲ ਦਿਮਾਗ਼ ਉੱਤੇ ਸਵਾਰ ਹੋ ਗਿਆ ਜਿਹੜੀ ਪੀੜ ਨੂੰ ਉਹ ਭੁੱਲ ਗਈ ਸੀ, ਹੁਣ ਫੇਰ ਤਾਜ਼ਾ ਹੋ ਗਈ ਸੀ, ਗੁੱਸੇ ਦੀ ਸ਼ਿਕਾਰ ਕਿਤਾਬ ਜ਼ਰਾ ਜ਼ਰਾ ਫਟ ਗਈ ਸੀ ਸਾਬਿਯਾ ਕਿਤਾਬ ਵੱਲ ਅਹੁਲੀ ਤੇ ਰੋਂਦੀ ਹੋਈ ਬੋਲੀ—“ਅੱਬਾ ਇਹ ਸਕੂਲ ਦੀ ਕਿਤਾਬ , ਟੀਚਰ ਨੇ ਮੈਨੂੰ ਪੜ੍ਹਨ ਲਈ ਦਿੱਤੀ ਸੀ ਅੰਮੀ ਨਾਰਾਜ਼ ਹੋ ਗਈ ਇਸ ਵਿਚ ਦੂਜੇ ਮਜ਼ਹਬ ਦੀਆਂ ਚੰਗੀਆਂ ਚੰਗੀਆਂ ਗੱਲਾਂ ਲਿਖੀਆਂ ਨੇਅਸ਼ਰਫ਼ ਸਭ ਕੁਝ ਸਮਝ ਗਏ ਬੋਲੇ—“ਕੋਈ ਗੱਲ ਨਹੀਂ, ਜਾਹ ਤੂੰ ਆਪਣਾ ਕੰਮ ਕਰ
ਅਸ਼ਰਫ਼ ਨੇ ਬੀਵੀ ਨਾਲ ਗੱਲ ਕੀਤੀ...'ਹਾਲੇ ਉਹ ਬੱਚੀ , ਕਿਤਾਬ ਪੜ੍ਹਨ ਵਿਚ ਕੀ ਹਰਜ਼ ਤੇ ਜਦ ਉਹ ਦੂਜੇ ਮਜ਼ਹਬ ਬਾਰੇ ਜਾਣੇਗੀ ਤਦ ਹੀ ਤਾਂ ਉਹਨੂੰ ਪਤਾ ਲੱਗੇਗਾ ਬਈ ਆਪਣਾ ਮਜ਼ਹਬ ਹੀ ਚੰਗਾ ਹੈ' ਫੇਰ ਗੱਲ ਆਈ ਗਈ ਹੋ ਗਈ ਪਰ ਸਾਬਿਯਾ ਉੱਤੇ ਰੌਸ਼ਨ ਦੇ ਬਣਾਏ ਸਾਰੇ ਕਾਨੂੰਨ ਲਾਗੂ ਹੋ ਗਏ ਸਾਬਿਯਾ ਸਿੱਧੀ ਘਰੋਂ ਸਕੂਲ ਜਾਇਆ ਕਰ, ਮੁੰਡਿਆਂ ਨਾਲ ਗੱਲ ਨਾ ਕਰਿਆ ਕਰ ਘਰ ਦੇ ਕੁਝ ਕੰਮ ਕੀਤਾ ਕਰ
ਸਰਕਦੇ ਸਰਕਦੇ ਦੋ ਸਾਲ ਹੋਰ ਲੰਘ ਗਏ ਰੌਸ਼ਨ ਨੇ ਸਾਬਿਯਾ ਲਈ ਸਲਵਾਰ ਕਮੀਜ਼ ਸਿਲਵਾ ਦਿੱਤੇ, ਸਾਬਿਯਾ ਵੱਡੀ ਲੱਗਣ ਲੱਗੀ ਸਾਬਿਯਾ ਨੇ ਬੜਾ ਰੌਲਾਰੱਟਾ ਕੀਤਾ ਕਿ ਮੈਂ ਤਾਂ ਸਕਰਟ ਪਾਵਾਂਗੀ ਪਰ ਰੌਸ਼ਨ ਅੜ ਗਈ—“ਸਕਰਟ ਪਾ ਕੇ ਨੰਗੀਆਂ ਲੱਤਾਂ ਲੈ ਕੇ ਘੁੰਮੇਂਗੀ, ਲੋਕ ਕੀ ਕਹਿਣਗੇ?” “ਅੰਮੀ ਤੁਹਾਨੂੰ ਬਸ ਆਪਣੇ ਦੋਸਤਾਂ ਦੀ ਫਿਕਰ ਰਹਿੰਦੀ , ਮੇਰੇ ਦੋਸਤ ਵੀ ਨੇ, ਉਹ ਵੀ ਹੱਸਣਗੇ ਲੱਤਾਂ ਨੰਗੀਆਂ ਲੱਗਣਗੀਆਂ ਤਾਂ ਮੈਂ ਬੂਟਸ ਪਾ ਲਵਾਂਗੀਸਾਬਿਯਾ ਦੀ ਬਹਿਸ ਅੱਗੇ ਰੌਸ਼ਨ ਕੁਝ ਨਾ ਕਹਿ ਸਕਦੀ ਪਰ ਉਸਦਾ ਗੁੱਸਾ ਅੰਦਰ ਹੀ ਅੰਦਰ ਵਧਦਾ ਜਾ ਰਿਹਾ ਸੀ
ਮਾਮਲਾ ਫੇਰ ਅਸ਼ਰਫ਼ ਦੀ ਅਦਾਲਤ ਵਿਚ ਜਾ ਪਹੁੰਚਿਆ ਅਸ਼ਰਫ਼ ਨੇ ਬੀਵੀ ਨੂੰ ਕਿਹਾ—“ਕਿਓਂ ਤੂੰ ਇਸ ਦੇ ਪਿੱਛੇ ਪਈ ਹੋਈ ਏਂ ਅਸੀਂ ਤਾਂ ਅਜਿਹੇ ਇਲਾਕੇ ' ਰਹਿੰਦੇ ਆਂ, ਜਿੱਥੇ ਕੋਈ ਹੋਰ ਪਾਕਿਸਤਾਨੀ ਨਹੀਂ ਰਹਿੰਦਾ ਉਸਨੂੰ ਸਮਝਾ ਦਿਆਂਗੇ ਕਿ ਜਦ ਬਿਰਾਦਰੀ ਵਿਚ ਕਿਧਰੇ ਜਾਏ ਤਾਂ ਕਤਈ ਸਕਰਟ ਨਾ ਪਾ ਕੇ ਜਾਏ ਮੈਂ ਹੀ ਉਸ ਨਾਲ ਗੱਲ ਕਰਾਂਗਾ ਕਿ ਤੇਰੇ ਨਾਲ ਕਿਤੇ ਵੀ ਜਾਏ ਤਾਂ ਜੋ ਤੂੰ ਕਹੇਂਗੀ ਉਹੀ ਪਾਉਣਾ ਪਏਗਾ ਤੇ ਸੁਣ ਉਸ ਨਾਲ ਨਾਰਾਜ਼ ਹੋਣ ਦੀ ਬਜਾਏ ਜ਼ਰਾ ਪਿਆਰ ਨਾਲ ਸਮਝਾਇਆ ਕਰ ਉਸਨੂੰ ਹਰ ਵੇਲੇ ਸ਼ੱਕ ਦੀਆਂ ਨਿਗਾਹਾਂ ਨਾਲ ਕਿਉਂ ਦੇਖਦੀ ਰਹਿੰਦੀ ਏਂ, ਪੜ੍ਹਨ ' ਕਿੰਨੀ ਹੁਸ਼ਿਆਰ
ਉਸ ਦਿਨ ਪਿੱਛੋਂ ਅਸ਼ਰਫ਼ ਵੀ ਕੁਝ ਪ੍ਰੇਸ਼ਾਨ ਰਹਿਣ ਲੱਗੇ ਦਿਲ ਵਿਚ ਤਾਂ ਇਹੋ ਚਾਹੁੰਦੇ ਸਨ ਕਿ ਸਾਬਿਯਾ ਉਹਨਾਂ ਦੇ ਮੁਸਲਿਮ ਸਮਾਜ ਵਿਚ ਉਸਦੇ ਕਾਇਦੇ-ਕਾਨੂੰਨ ਮੰਨ ਕੇ ਚਲੇ ਕੋਈ ਝੰਜਟ ਨਹੀਂ ਹੋਏਗਾ ਰੌਸ਼ਨ ਨੇ ਆਪਣੇ ਭਰਾ ਦੇ ਮੁੰਡੇ ਨਾਲ ਗੱਲ ਪੱਕੀ ਕਰ ਲਈ ਹੈ ਸ਼ਾਦੀ ਪਿੱਛੋਂ ਉਹਨਾਂ ਦਾ ਸੰਸਾ ਮੁੱਕ ਜਾਏਗਾ ਪਰ ਦੂਜੇ ਪਾਸੇ ਉਹਨਾਂ ਨੂੰ ਲੱਗਿਆ ਕਿ ਉਹ ਕੋਈ ਗ਼ਲਤ ਕੰਮ ਤਾਂ ਨਹੀਂ ਕਰ ਰਹੇ ਪੜ੍ਹਨ ਵਿਚ ਹੁਸ਼ਿਆਰ ਹੈ, ਟਾਪ ਗਰੁੱਪ ਵਿਚ ਹੈ, ਪਰ ਉਹ ਇਹ ਵੀ ਜਾਣਦੇ ਨੇ ਕਿ ਦੋਵੇਂ ਗੱਲਾਂ ਭਾਵ ਇਹ ਕਿਪੜ੍ਹਾਈ ਤੇ ਮੁਸਲਿਮ ਸਮਾਜ ਦੇ ਕਾਇਦੇ ਨਾਲ ਨਾਲ ਨਹੀਂ ਚੱਲ ਸਕਦੇ ਖਾਸ ਕਰਕੇ ਪਾਕਿਸਤਾਨ ਤੋਂ ਬੁਲਾਏ ਗਏ ਮੁੰਡੇ ਦੇ ਨਾਲ ਇਹੀ ਸਭ ਸੋਚਦੇ ਸੋਚਦੇ ਇਕ ਸਾਲ ਹੋਰ ਨਿਕਲ ਗਿਆ ਵਿਚ ਵਿਚ ਰੌਸ਼ਨ ਤੇ ਸਾਬਿਯਾ ਵਿਚਕਾਰ ਚਖਚਖ ਹੁੰਦੀ ਰਹੀ ਸਾਬਿਯਾ ਦੀਆਂ ਦੋ ਤਿੰਨ ਅੰਗਰੇਜ਼ ਦੋਸਤ ਸਨ ਜਿਹੜੀਆਂ ਉਹਨਾਂ ਦੇ ਘਰ ਕਦੀ ਕਦੀ ਜਾਂਦੀਆਂ ਸਨ ਸਾਬਿਯਾ ਆਉਂਦੇ ਹੀ ਉਹਨਾਂ ਨੂੰ ਆਪਣੇ ਕਮਰੇ ਵਿਚ ਲੈ ਜਾਂਦੀ, ਪਰ ਰੌਸ਼ਨ ਨੂੰ ਇਹ ਵੀ ਬੇਹਦ ਬੇਕਾਇਦੇ ਦੀ ਗੱਲ ਲੱਗਦੀ ਸੀ ਨਾ ਸਲਾਮ, ਨਾ ਦੁਆ ਮਾਂ-ਪਿਓ ਨੇ ਕੋਈ ਤਹਜ਼ੀਬ ਹੀ ਨਹੀਂ ਸਿਖਾਈ ਇਹੋ ਸਭ ਤਾਂ ਸਾਬਿਯਾ ਨੇ ਵੀ ਸਿਖਿਆ ਹੈ ਉਹਨਾਂ ਨੂੰ ਲੱਗਦਾ ਹੈ ਕਿ ਦੋਸਤਾਂ ਦੇ ਚੱਕਰ ਵਿਚ ਹੀ ਸਾਬਿਯਾ ਵਿਗੜ ਗਈ , ਪਹਿਲਾਂ ਤਾਂ ਅਜਿਹੀ ਨਹੀਂ ਸੀ
ਇਕ ਦਿਨ ਸਾਬਿਯਾ ਨੇ ਕਿਹਾ ਸੀਹੁਣ ਮੈਂ ਝੂਠ ਨਹੀਂ ਬੋਲਾਂਗੀ, ਪਰ ਹੁਣ ਝੂਠੇ ਬਹਾਨੇ ਬਣਾਉਣਾ ਉਸਦੀ ਆਦਤ ਵਿਚ ਸ਼ਾਮਲ ਹੋ ਗਿਆ ਸੀ ਸਾਬਿਯਾ ਦੇ ਨਾਲ ਦੀਆਂ ਕੁੜੀਆਂ ਨੇ ਸਾਬਿਯਾ ਨੂੰ ਕਿਹਾ—“ਅਸੀਂ ਸਭ ਫ਼ਿਲਮ ਦੇਖਣ ਜਾ ਰਹੇ ਆਂ, ਤੂੰ ਵੀ ਚੱਲ” “ਕਿੰਨੀ ਲੰਮੀ ਏਂ?” “ਇਹੀ ਕੋਈ ਡੇਢ ਘੰਟੇ ਦੀਪੰਜ ਤੋਂ ਸਾਢੇ ਛੇ” “ਠੀਕ , ਮੈਂ ਤੁਹਾਨੂੰ ਥਾਈ ਰੈਸਟੋਰੇਂਟ ਕੋਲ ਮਿਲਾਂਗੀ
ਘਰ ਪਹੁੰਚ ਕੇ ਥੋੜ੍ਹਾ ਜਿਹਾ ਖਾ-ਪੀ ਕੇ ਸਾਬਿਯਾ ਤਿਆਰ ਹੁੰਦੀ ਮਾਂ ਨੂੰ ਕਹਿੰਦੀ, 'ਅੰਮੀ ਮੈਂ ਆਪਣੀ ਦੋਸਤ ਦੇ ਘਰ ਜਾ ਰਹੀ ਹਾਂਸਾਢੇ ਛੇ ਵਜੇ ਤਕ ਜਾਵਾਂਗੀ' 'ਕਿਹੜੀ ਦੋਸਤ ਦੇ? ਉਸਦਾ ਨਾਂ ਤੇ ਟੈਲੀਫ਼ੋਨ ਤਾਂ ਦੱਸ ਜਾ...' ਜਿਵੇਂ ਕੋਈ ਕਬੂਤਰ ਫੜ੍ਹਨ ਦੀ ਕੋਸ਼ਿਸ਼ ਕਰੇ ਪਰ ਉਦੋਂ ਤਕ ਸਾਬਿਯਾ ਘਰੋਂ ਬਾਹਰ ਨਿਕਲ ਚੁੱਕੀ ਹੁੰਦੀ ਕੋਈ ਫ਼ਿਲਮ ਦੇਖਣੀ ਹੋਏ ਤਾਂ ਮਾਂ ਨੂੰ ਕਹਿ ਦੇਂਦੀ ਮੈਂ ਆਪਣੀ ਦੋਸਤ ਦੇ ਘਰ ਜਾ ਰਹੀ ਹਾਂ ਕਦੀ ਥਿਏਟਰ ਜਾਣਾ ਹੋਏ ਤਾਂ ਕਹਿੰਦੀ ਅੰਮੀ ਅੱਜ ਸਕੂਲ ' ਫੰਕਸ਼ਨ ਹੈ ਥੋੜ੍ਹੀ ਦੇਰ ਹੋ ਜਾਏਗੀ ਸਾਬਿਯਾ ਦੀਆਂ ਗੱਲਾਂ ਦਾ ਤੋੜ ਰੌਸ਼ਨ ਕੋਲ ਨਹੀਂ ਹੁੰਦਾ ਇਕ ਘਬਰਾਹਟ ਭਰੀ ਬੇਚੈਨੀ ਨਾਲ ਉਹ ਪ੍ਰੇਸ਼ਾਨ ਰਹਿੰਦੀ ਕੁੜੀ ਸਿਆਣੀ ਹੋ ਗਈ ਸੀ ਆਪਣੇ ਆਪ ਨੂੰ ਫਿਟਕਾਰਦੀ ਕਿਉਂ ਨਹੀਂ ਸੱਸ ਦੇ ਕਹਿਣ 'ਤੇ ਭੇਜ ਦਿੱਤਾ ਸੀ, ਪਰ ਹੁਣ ਉਹ ਕੀ ਕਰੇ!
ਅਠਾਰਾਂ ਸਾਲ ਦੀ ਸਾਬਿਯਾ ਸੋਚਦੀ ਮੈਂ ਕੋਈ ਮਾੜਾ ਕੰਮ ਨਹੀਂ ਕੀਤਾਕਿਉਂਕਿ ਫੇਰ ਕੋਈ ਮੇਰੀ ਗੱਲ ਨਹੀਂ ਸਮਝਦਾ? ਇਕ ਦਿਨ ਉਸਨੇ ਅੰਮੀ ਨੂੰ ਅੱਬਾ ਨਾਲ ਗੱਲਾਂ ਕਰਦਿਆਂ ਸੁਣਿਆ ਅੰਮੀ ਨੇ ਕਿਹਾ—“ਅੱਜ ਨਸੀਰ ਦਾ ਖ਼ਤ ਆਇਆ ” “ਕੀ ਲਿਖਿਆ ?” “ਸਾਬਿਯਾ ਬਾਰੇ ਪੁੱਛ ਰਿਹਾ ਤੇ ਲਿਖਿਆ ਕਿ ਇਸ ਗਰਮੀ ਵਿਚ ਨਿਕਾਹ ਦੀ ਰਸਮ ਕਰ ਦਿਓ, ਹੁਣ ਸਾਬਿਯਾ ਅਠਾਰਾਂ ਦੀ ਹੋ ਗਈ ” “ਰੌਸ਼ਨ ਚੰਗੀ ਤਰ੍ਹਾਂ ਸੋਚ ਲੈ, ਬੰਟੀ ਸਾਬਿਯਾ ਤੋਂ ਅੱਠ ਸਾਲ ਵੱਡਾ ਉਹ ਤਾਂ ਪੂਰਾ ਮੌਲਵੀ , ਸਵੇਰ ਤੋਂ ਸ਼ਾਮ ਤਕ ਨਮਾਜ਼ ਹੁੰਦੀ ਰਹਿੰਦੀ , ਘਰ ਹੋਏ ਜਾਂ ਮਸਜਿਦ ਕੀ ਪੜ੍ਹ ਲਿਆ?” ਕਿਉਂ? ਬੀ.. ਕਰਕੇ ਕਰਕੇ ਕੋਈ ਕੰਪਿਊਟਰ ਦਾ ਕੋਰਸ ਕੀਤਾ ” “ਤਾਂ ਉਸਨੂੰ ਇੱਥੇ ਬੁਲਾਉਣ ਦਾ ਇੰਤਜ਼ਾਮ ਕਰਨਾ ਪਏਗਾ” “ਨਹੀਂ, ਅੰਮੀ ਤੇ ਨਸੀਰ ਭਾਈ ਚਾਹੁੰਦੇ ਨੇ ਕਿ ਸਾਬਿਯਾ ਪਾਕਿਸਤਾਨ ਹੀ ਰਹੇ
ਸਾਬਿਯਾ ਵਿਚ ਇਸ ਤੋਂ ਅੱਗੇ ਕੁਝ ਹੋਰ ਸੁਣਨ ਦੀ ਤਾਕਤ ਨਹੀਂ ਰਹੀ ਮੇਰੀ ਸ਼ਾਦੀ, ਬੰਟੀ ਨਾਲ? ਮੈਂ ਸਿਰਫ ਉਸਨੂੰ ਦੋ ਵਾਰੀ ਦੇਖਿਆ ਨਾ ਕੋਈ ਗੱਲ ਕਰਦਾ ਸੀ, ਨਾ ਕਿਤੇ ਜਾਂਦਾ ਸੀ, ਬਸ ਪੰਜ ਵਾਰੀ ਮੁਸ਼ਤੈਦੀ ਨਾਲ ਨਮਾਜ਼ ਪੜ੍ਹਦਾ ਸੀ ਸ਼ਾਇਦ ਇਸੇ ਲਈ ਅੰਮੀ ਮੈਨੂੰ ਪਾਕਿਸਤਾਨੀ ਬਣਾਉਣਾ ਚਾਹੁੰਦੀ ਪਰ ਅਜਿਹਾ ਕੀ ਹੈ ਜਿਹੜਾ ਮੈਂ ਆਪਣੇ ਆਪ ਨੂੰ ਬ੍ਰਿਟਿਸ਼ ਸਮਝਦੀ ਹਾਂ? ਮੈਂ ਖਾਣਾ ਤਾਂ ਪਾਕਿਸਤਾਨੀ ਖਾਂਦੀ ਹਾਂ ਮੇਰੇ ਦੋਸਤ ਤਾਂ ਸਾਰੇ ਇੰਗਲਿਸ਼ ਨੇ ਮੈਂ ਬੋਲਦੀ ਹਾਂ ਉਰਦੂ ਤੇ ਇੰਗਲਿਸ਼, ਫੇਰ ਉਹ ਕੀ ਹੈ ਜਿਹੜਾ ਮੈਨੂੰ ਇਹਨਾਂ ਨਾਲੋਂ ਵੱਖ ਕਰ ਦਿੰਦਾ ਹੈ? ਸਾਬਿਯਾ ਆਪਣੇ ਕਮਰੇ ਵਿਚ ਜਾ ਕੇ ਪੈ ਗਈ ਨਹੀਂ-ਨਹੀਂ ਮੈਂ ਪਾਕਿਸਤਾਨ ਕਤਈ ਨਹੀਂ ਜਾਵਾਂਗੀ ਮੇਰੀਆਂ ਸਾਰੇ ਦੋਸਤ ਦੇ ਬੁਆਏ ਫਰੈਂਡਵਿਕੀ, ਕ੍ਰਿਸਟੀਨਾ, ਸ਼ਰਲੀ ਸਾਰੇ ਮੈਨੂੰ ਮਜ਼ਾਕ ਕਰਦੇ ਨੇ ਮੈਂ ਉਹਨਾਂ ਨੂੰ ਕਹਿ ਦੇਂਦੀ ਹਾਂ—“ਆਈ ਐਮ ਨਾਟ ਇੰਟਰੈਸਟਡਨਾਲੇ ਮੈਨੂੰ ਇਹ ਵੀ ਪਤਾ ਹੈ ਕਿ ਘਰੇ ਹੰਗਾਮਾ ਹੋ ਜਾਏਗਾ ਅੰਮੀ ਤਾਂ ਮੇਰੀ ਜਾਨ ਹੀ ਲੈ ਲਏਗੀ ਤੇ ਅੱਬਾ ਵੀ ਕਿਹੜਾ ਆਸਾਨੀ ਨਾਲ ਮੰਨ ਜਾਣਗੇ
ਦੋ ਦਿਨ ਬਾਅਦ ਸਾਬਿਯਾ ਨੇ ਫੇਰ ਕਿਹਾ—“ਮੈਂ ਸੋਚਦੀ ਆਂ ਕਿ ਮੈਂ ਐਡਿਨਬਰਾ ਆਪਣੀ ਫਸਟ ਚਵਾਇਸ ਰੱਖਾਂਅੰਮੀ ਦੇ ਹੱਥ ਵਾਲਾ ਚਾਹ ਦਾ ਪਿਆਲਾ ਛਲਕ ਗਿਆ ਕੀ? ਘਰ ਤੋਂ ਏਨੀ ਦੂਰ ਕਿੱਥੇ ਰਹੇਗੀ? ਕਿਤੇ ਨਹੀਂ ਜਾਣਾ ਹੁਣ ਤਾਂ ਘਰ ਰਹਿਮਿਸਟਰ ਅਸ਼ਰਫ਼ ਚੁੱਪ ਰਹੇ ਸਾਬਿਯਾ ਉਹਨਾਂ ਵੱਲ ਦੇਖ ਕੇ ਬਿਲਕੁਲ ਸਪਸ਼ਟ ਸ਼ਬਦਾਂ ਵਿਚ ਕਹਿਣ ਲੱਗੀ—“ਅੰਮੀ ਮੈਂ ਤਾਂ ਉਸੇ ਦਿਨ ਕਿਹਾ ਸੀ ਕਿ ਮੈਂ ਅੱਗੇ ਪੜ੍ਹਾਂਗੀ ਮੈਂ ਹੋਸਟਲ ਵਿਚ ਰਹਾਂਗੀ ਛੁੱਟੀਆਂ ' ਤੁਹਾਡੇ ਕੋਲ ਜਾਇਆ ਕਰਾਂਗੀ ਪਰ ਮੈਂ ਆਪਣੀ ਪੜ੍ਹਾਈ ਨਹੀਂ ਛੱਡ ਸਕਦੀ ਅੰਮੀ ਤੁਸੀਂ ਜਾਣਦੇ ਕਿ ਮੇਰੇ ਸਕੂਲ ਦੀਆਂ ਕਿੰਨੀਆਂ ਕੁੜੀਆਂ ਯੂਨੀਵਰਸਟੀ ਜਾਣਾ ਚਾਹੁੰਦੀਆਂ ਸੀ ਪਰ ਉਹਨਾਂ 'ਚੋਂ ਕੁਝ ਕੁ ਨੂੰ ਹੀ ਜਗ੍ਹਾ ਮਿਲੀ ਮੈਂ ਬੜੀ ਮਿਹਨਤ ਕੀਤੀ ਸੀ ਮੈਨੂੰ ਜਗ੍ਹਾ ਮਿਲ ਗਈ ਮੈਂ ਇਹ ਮੌਕਾ ਨਹੀਂ ਛੱਡ ਸਕਦੀਰੌਸ਼ਨ ਥੋੜ੍ਹਾ ਜਿਹਾ ਨਰਮ ਪੈ ਗਈ, ਪਰ ਬੋਲੀ—“ਮੈਂ ਕਿਸੇ ਵੀ ਕੀਮਤ 'ਤੇ ਘਰੋਂ ਬਾਹਰ ਜਾ ਕੇ ਪੜ੍ਹਨ ਦੀ ਇਜਾਜ਼ਤ ਨਹੀਂ ਦਿਆਂਗੀ ਮੈਨੂੰ ਤਾਂ ਸਮਾਜ, ਮਜ਼ਹਬ ਤੇ ਘਰ ਸਭ ਕੁਝ ਦੇਖਣਾ ਪੈਣੈਤੇ ਉਹ ਫੇਰ ਅੱਬਾ ਵੱਲ ਭੌਂ ਗਈ ਅੱਜ ਉਹ ਪੂਰੀ ਤਰ੍ਹਾਂ ਬਹਿਸ ਕਰਕੇ ਫੈਸਲਾ ਕਰ ਲੈਣ ਦੇ ਮੂਡ ਵਿਚ ਸੀ ਅੱਬਾ, ਮਜ਼ਹਬ ਕਿਸੇ ਦੀ ਤਰੱਕੀ ਨੂੰ ਰੋਕਦਾ ਹੈ ਕੋਈ? ਇਸਲਾਮ ਵਿਚ ਤਾਂ ਲਿਖਿਆ ਕਿ ਇਲਮ ਹਾਸਲ ਕਰਨ ਲਈ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਚਲੇ ਜਾਣਾ ਚਾਹੀਦਾ ਹੈ...ਆਖ਼ਰ ਤੁਸੀਂ ਵੀ ਤਾਂ ਪਾਕਿਸਤਾਨ ਤੋਂ ਇੱਥੇ ਆਏ ? ਫੇਰ ਮੇਰੇ ਲਈ ਏਨੀਆਂ ਪਾਬੰਦੀਆਂ ਕਿਉਂ? ਮੈਂ ਤੁਹਾਡੀ ਹਰ ਗੱਲ ਮੰਨਾਗੀ, ਪਰ ਤੁਸੀਂ ਮੈਨੂੰ ਪੜ੍ਹਨ ਜਾਣ ਦੀ ਇਜਾਜ਼ਤ ਦੇ ਦਿਓਮਿਸਟਰ ਅਸ਼ਰਫ਼ ਨੇ ਸੋਚਿਆ ਇਸ ਤੋਂ ਸ਼ਾਦੀ ਦਾ ਵਾਇਦਾ ਲੈ ਲਿਆ ਜਾਏ ਰੌਸ਼ਨ ਨੂੰ ਤਾਂ ਇਸਦੀ ਸ਼ਾਦੀ ਦੀ ਹੀ ਫਿਕਰ ਹੈ ਬੋਲੇ—“ਠੀਕ , ਤਾਂ ਫੇਰ ਆਪਣੀ ਗੱਲ ਚੇਤੇ ਰੱਖੀਂ ਤੂੰ ਪੜ੍ਹਨ ਜਾ ਸਕਦੀ ਏਂ, ਪਰ ਸ਼ਾਦੀ ਤੈਨੂੰ ਸਾਡੀ ਪਸੰਦ ਦੀ ਹੀ ਕਰਨੀ ਪਏਗੀਸਾਬਿਯਾ ਕੁਝ ਉਦਾਸ ਹੋ ਕੇ ਬੋਲੀ—“ਠੀਕ , ਜੇ ਤੁਸੀਂ ਇਸ ' ਖੁਸ਼ ਤਾਂ ਇੰਜ ਹੀ ਸਹੀਸਾਬਿਯਾ ਦਾ ਮਨ ਧੁਰ ਅੰਦਰ ਤਕ ਕੰਬ ਗਿਆ ਫੇਰ ਵੀ ਉਸਨੇ ਆਪਣੇ ਮਨ ਨੂੰ ਸਮਝਾਇਆ ਕਿ ਅਜੇ ਤਾਂ ਮੇਰੀ ਡਿਗਰੀ ਹੋਏ, ਓਦੋਂ ਤਕ ਸ਼ਾਇਦ ਕੋਈ ਰਸਤਾ ਨਿਕਲ ਆਏ
ਸਾਬਿਯਾ ਦੇ ਜਾਣ ਦੀਆਂ ਤਿਆਰੀਆਂ ਹੋਣ ਲੱਗੀਆਂ ਕੁਛ ਬਹੁਤ ਖਾਸ ਨਹੀਂ ਰੌਸ਼ਨ ਦੀ ਗੱਲ ਗੱਲ 'ਤੇ ਅਸ਼ਰਫ਼ ਨਾਲ ਚਖਚਖ ਹੋ ਜਾਂਦੀ ਸਾਬਿਯਾ ਨੇ ਕਿਹਾ—“ਅੱਬਾ ਤੁਸੀਂ ਏਨਾ ਪ੍ਰੇਸ਼ਾਨ ਕਿਉਂ ਹੁੰਦੇ ਮੇਰੇ ਨਾਲ ਮੇਰੇ ਸਕੂਲ 'ਚੋਂ ਹੋਰ ਵੀ ਕੁੜੀਆਂ ਜਾ ਰਹੀਆਂ ਨੇ ਮੇਰੀਆਂ ਤਿੰਨ ਫਰੈਂਡ ਮੇਰੇ ਨਾਲ ਰਹਿਣਗੀਆਂਉਸਨੇ ਆਪਣੇ ਫਰੈਂਡ ਨੀਲ ਦਾ ਨਾਂ ਜਾਣ ਕੇ ਨਹੀਂ ਸੀ ਦੱਸਿਆ ਮੈਂ ਤੁਹਾਨੂੰ ਹਫ਼ਤੇ ' ਤਿੰਨ ਦਿਨ ਫ਼ੋਨ ਕਰਾਂਗੀ ਤੁਸੀਂ ਜਦੋਂ ਵੀ ਚਾਹੋ ਮੈਨੂੰ ਫ਼ੋਨ ਕਰ ਸਕਦੇ ਪਰ ਰੌਸ਼ਨ ਨੂੰ ਕਿਸੇ ਵੀ ਤਰਕ ਨਾਲ ਤਸੱਲੀ ਨਹੀਂ ਸੀ ਹੋਈ ਉਹ ਆਪਣੇ ਮਨ ਨੂੰ ਕਿਸੇ ਤਰ੍ਹਾਂ ਵੀ ਸਮਝਾ ਨਹੀਂ ਸੀ ਸਕੀਕਿ ਸਾਬਿਯਾ ਏਨੀ ਦੂਰ ਬਾਹਰ ਦੂਜੇ ਸ਼ਹਿਰ ਵਿਚ ਰਹੇ ਪਰ ਉਸਦੀ ਇਕ ਨਹੀਂ ਸੀ ਚੱਲ ਰਹੀ, ਕੀ ਕਰੇ? ਜਿਵੇਂ ਜਿਵੇਂ ਸਾਬਿਯਾ ਦੀ ਤਿਆਰੀ ਹੁੰਦੀ ਗਈ, ਉਹਦੀ ਘਬਰਾਹਟ ਵਧਦੀ ਗਈ ਅਜ਼ੀਬ ਜਿਹੀ ਬਦਹਵਾਸੀ ਉਸਨੂੰ ਘੇਰੀ ਬੈਠੀ ਸੀ, ਅੱਗੇ ਕੀ ਹੋਏਗਾ?
ਉਹਨਾਂ ਪਾਕਿਸਤਾਨ ਵਿਚ ਕਿਸੇ ਨੂੰ ਨਹੀਂ ਦੱਸਿਆ ਕਿ ਸਾਬਿਯਾ ਦੂਜੇ ਸ਼ਹਿਰ ਵਿਚ ਰਹਿ ਕੇ ਪੜ੍ਹੇਗੀ ਸਾਬਿਯਾ ਨੂੰ ਸਮਝਾਉਂਦੇ ਸਮਝਾਉਂਦੇ ਉਹ ਰੋ ਪਈ ਸਾਬਿਯਾ ਘਰੋਂ ਬਾਹਰ ਦੇਰ ਤਕ ਨਾ ਰਹੀਂ, ਸਮੇਂ 'ਤੇ ਵਾਪਸ ਜਾਵੀਂ ਤੇ ਦੇਖ ਇਹ ਐਡਿਨਬਰਾ ਵਿਚ ਠੰਡ ਬੜੀ ਹੁੰਦੀ , ਕੱਪੜੇ ਠੀਕ ਤਰ੍ਹਾਂ ਨਾਲ ਪਾਵੀਂ ਮੈਨੂੰ ਫ਼ੋਨ ਰੋਜ਼ ਕਰੀਂਵਗ਼ੈਰਾ-ਵਗ਼ੈਰਾ
ਪਹਿਲੇ ਸਾਲ ਸਾਬਿਯਾ ਨੇ ਤਿੰਨ ਹੋਰ ਕੁੜੀਆਂ ਨਾਲ ਰਲ ਕੇ ਮਕਾਨ ਲਿਆ ਮਿ. ਅਸ਼ਰਫ਼ ਤੇ ਰੌਸ਼ਨ, ਸਾਬਿਯਾ ਦੇ ਨਾਲ ਉਸਨੂੰ ਲੈ ਕੇ ਐਡਿਨਬਸ਼ ਛੱਡਣ ਗਏ ਇਹ ਜਾਣ ਕੇ ਕਿ ਉਹ ਕੁੜੀਆਂ ਨਾਲ ਰਹੇਗੀ, ਉਹਨਾਂ ਦੀ ਤਸੱਲੀ ਹੋ ਗਈ ਰੌਸ਼ਨ ਨੂੰ ਵਾਪਸੀ ਸਮੇਂ ਲੱਗਿਆ ਜਿਵੇਂ ਕੋਈ ਗੁਨਾਹ ਹੋ ਗਿਆ ਹੋਏ
ਜਵਾਨ ਕੁੜੀ ਘਰ ਲੈ ਕੇ ਇਕ ਅਜ਼ਨਬੀ ਸ਼ਹਿਰ ਵਿਚ ਰਹੇਗੀ ਕੀ ਪਤਾ ਕਦ, ਕੌਣ ਆਏਗਾ? ਉਹ ਕਦ ਕਿਸ ਵੇਲੇ ਕਿੱਥੇ ਜਾਏਗੀ? ਯਕਦਮ ਪ੍ਰੇਸ਼ਾਨ-ਪ੍ਰੇਸ਼ਾਨ ਲੱਗਿਆ ਜਿਵੇਂ ਬਿਮਾਰ ਹੋ ਗਈ ਹੈ ਕਹਿਣ ਲੱਗੇ—“ਰੌਸ਼ਨ ਦੇਖਸਮਝ, ਮੇਰੀ ਗੱਲ ਨੂੰ ਸਮਝ, ਤੂੰ ਸੋਚਦੀ ਏਂ ਕਿ ਮੈਨੂੰ ਕੋਈ ਫਿਕਰ ਨਹੀਂ, ਪਰ ਦੇਖ ਸਾਬਿਯਾ ਨੇ ਆਪਣਾ ਇਰਾਦਾ ਦੱਸ ਦਿੱਤਾ ਸੀ ਜੇ ਅਸੀਂ ਨਾ ਵੀ ਇਜਾਜ਼ਤ ਦੇਂਦੇ ਤਾਂ ਵੀ ਸਾਬਿਯਾ ਚਲੀ ਜਾਂਦੀ ਫੇਰ ਤੂੰ ਕੀ ਕਰਦੀ? ਇਸ ਲਈ ਜੋ ਵੀ ਹੋ ਰਿਹਾ , ਉਸਨੂੰ ਖੁਸ਼ੀ ਖੁਸ਼ੀ ਮੰਜ਼ੂਰ ਕਰਨ ' ਭਲਾਈ ਇਸੇ ਲਈ ਮੈਂ ਉਸ ਤੋਂ ਵਾਅਦਾ ਲਿਆ ਕਿ ਉਹ ਸ਼ਾਦੀ ਸਾਡੀ ਮਰਜ਼ੀ ਨਾਲ ਕਰੇਗੀਪਰ ਮਨ ਹੀ ਮਨ ਮਿ. ਅਸ਼ਰਫ਼ ਖ਼ੁਦ ਵੀ ਪ੍ਰੇਸ਼ਾਨ ਸਨ ਸਾਬਿਯਾ ਦੇ ਬੋਲਣ ਦਾ ਤਰੀਕਾ ਉਹਨਾਂ ਨੂੰ ਅੰਦਰ ਤਕ ਡਰਾ ਗਿਆ ਸੀ ਫੇਰ ਸੋਚਦੇ ਹੁਣ ਤਾਂ ਜੋ ਹੋਏਗਾ, ਉਸਨੂੰ ਝੱਲਣਾ ਹੀ ਪਏਗਾ ਰੌਸ਼ਨ ਨੂੰ ਤਾਂ ਇਸ ਗੱਲ ਦਾ ਡਰ ਲੱਗਾ ਹੋਇਆ ਸੀ, ਕੀ ਕਿਤੇ ਕਿਸੇ ਕਾਫ਼ਿਰ ਦੇ ਚੱਕਰ ' ਨਾ ਪੈ ਜਾਏ ਜਾਂ ਫੇਰ ਕਿਸੇ ਗੋਰੇ ਦਾ ਹੱਥ ਫੜ੍ਹ ਕੇ ਮੇਰੇ ਸਾਹਵੇਂ ਖੜ੍ਹੀ ਹੋਵੇ ਤੇ ਕਹੇ ਕਿ ਅੰਮੀ ਮੈਂ ਇਸ ਨਾਲ ਸ਼ਾਦੀ ਕਰਾਂਗੀ ਕੀ ਹੋਏਗਾ, ਉਦੋਂ ਕਿਸੇ ਨੂੰ ਉਹ ਕਿੰਜ ਮੂੰਹ ਦਿਖਾਏਗੀ? ਭਾਈ ਨੂੰ ਕੀ ਕਹੇਗੀ? ਉਹ ਉਸ ਦਿਨ ਨੂੰ ਨੇਹਨਣ ਲੱਗੀ ਜਦੋਂ ਉਸਨੇ ਸੱਸ ਦੀ ਗੱਲ ਨਹੀਂ ਸੀ ਮੰਨੀ ਇਸੇ ਲਈ ਅੱਜ ਇਹ ਦਿਨ ਦੇਖਣਾ ਪੈ ਰਿਹਾ ਹੈ ਇਹ ਪ੍ਰੇਸ਼ਾਨੀ ਏਨੀ ਵਧ ਗਈ ਕਿ ਉਹ ਬਿਮਾਰ ਜਿਹੀ ਲੱਗਣ ਲੱਗ ਪਈ ਘਰ ਦੇ ਕੰਮ ਵਿਚੇ ਪਏ ਰਹਿੰਦੇ, ਪਰ ਉਸ ਤੋਂ ਕੁਛ ਹੁੰਦਾ ਨਹੀਂ ਹਾਰ ਕੇ ਉਹਨੂੰ ਡਾਕਟਰ ਕੋਲ ਜਾਣਾ ਪਿਆ ਡਾਕਟਰ ਹਰ ਹੀਲੇ-ਵਸੀਲੇ ਇਹ ਜਾਣਨ ਦੀ ਕੋਸ਼ਿਸ਼ ਕਰਦਾ ਰਿਹਾ ਕਿ ਉਸਨੂੰ ਕੀ ਪ੍ਰੇਸ਼ਾਨੀ ਹੈ? ਕਿਸੇ ਖਾਸ ਗੱਲ ਦਾ ਪਤਾ ਨਾ ਲੱਗਿਆ ਬਲੱਡ ਪ੍ਰੈਸ਼ਰ ਕਾਫੀ ਵੱਧ ਸੀ, ਦਵਾਈ ਲਿਖ ਕੇ ਆਰਾਮ ਕਰਨ ਦੀ ਸਲਾਹ ਦਿੱਤੀ
ਰੌਸ਼ਨ ਦੇ ਜਾਣ ਪਿੱਛੋਂ ਸਾਬਿਯਾ ਨੇ ਆਪਣੇ ਸਾਮਾਨ ਨੂੰ ਢੰਗ ਸਿਰ ਜਚਾਇਆ ਫੇਰ ਬਾਹਰ ਗਈ ਸੋਚਿਆ ਅੱਜ ਉਂਜ ਹੀ ਜਾ ਕੇ ਜ਼ਰਾ ਰਸਤੇ ਪਛਾਣ ਲਏ ਡਿਪਾਰਟਮੈਂਟ ਦੇਖ ਕੇ ਆਏ, ਨੋਟਸ ਬੋਰਡ 'ਤੇ ਸ਼ਾਇਦ ਕੁਝ ਮਿਲ ਜਾਏ ਬਾਹਰ ਨਿਕਲ ਕੇ ਸਾਬਿਯਾ ਨੂੰ ਇਕ ਬਿਲਕੁਲ ਅਜ਼ਨਬੀ ਦੁਨੀਆਂ ਦਾ ਅਹਿਸਾਸ ਹੋਇਆ ਲੱਗਿਆ ਹੁਣ ਸਾਰੀ ਜ਼ਿੰਮੇਵਾਰੀ ਉਸਦੀ ਹੈ ਇਕ ਤਰ੍ਹਾਂ ਦੀ ਸ਼ਕਤੀ ਦਾ ਸੰਚਾਰ ਹੋਣ ਲੱਗਾ ਆਪਣੇ ਬਾਰੇ ਫੈਸਲੇ ਲੈਣ ਦੇ ਅਹਿਸਾਸ ਨੇ ਉਸਨੂੰ ਇਕ ਨਵੀਂ ਤਾਕਤ ਦਾ ਭਰੋਸ਼ਾ ਦਿਵਾਇਆ ਇਸੇ ਸਮੇਂ ਉਸਦੀ ਇਕ ਦੋਸਤ ਗਈ ਤੇ ਖਾਣੇ ਲਈ ਚੱਲਣ ਨੂੰ ਕਿਹਾ ਸਾਬਿਯਾ ਬਾਹਰੋਂ ਖਾਣਾ ਖਾ ਕੇ ਆਈ ਤਾਂ ਉਸਨੂੰ ਯਕਲਖ਼ਤ ਅੰਮੀ ਦਾ ਖ਼ਿਆਲ ਪ੍ਰੇਸ਼ਾਨ ਕਰਨ ਲੱਗਾ, ਉਸਨੂੰ ਅੰਮੀ ਉੱਤੇ ਕੁਛ ਤਰਸ ਵੀ ਆਇਆ ਅੰਮੀ ਮੇਰੇ ਲਈ ਜ਼ਰੂਰ ਪ੍ਰੇਸ਼ਾਨ ਹੋਏਗੀ ਹਰ ਸ਼ਾਮ ਸਕੂਲੋਂ ਆਉਣ ਤੋਂ ਪਹਿਲਾਂ ਹੀ ਕਿੰਨਾ ਮਜ਼ੇਦਾਰ ਖਾਣਾ ਬਣਾ ਕੇ ਰੱਖਦੀ ਹੁੰਦੀ ਸੀ! ਅੱਜ ਦਾ ਉਬਲਿਆ ਖਾਣਾ ਉਸ ਤੋਂ ਠੀਕ ਤਰ੍ਹਾਂ ਖਾਧਾ ਨਹੀਂ ਸੀ ਗਿਆ ਫੇਰ ਇਕ ਕਿਤਾਬ ਚੁੱਕ ਕੇ ਕੁਝ ਪੜ੍ਹਨ ਦੀ ਕੋਸ਼ਿਸ਼ ਕਰਨ ਲੱਗੀ ਪਰ ਮਨ ਨਹੀਂ ਲੱਗਿਆ ਕਿਤਾਬ ਬੰਦ ਕਰ ਦਿੱਤੀ, ਸੋਚਿਆ ਜਦ ਕਿਤਾਬਾਂ ਕਾਪੀਆਂ ਖਰੀਦ ਲਏਗੀ, ਕੋਰਸ ਦਾ ਕੁਛ ਪਤਾ ਲੱਗੇਗਾ ਤਾਂ ਪੜ੍ਹਨ ਵਿਚ ਮਨ ਲੱਗਣ ਲੱਗੇਗਾ
ਦੋ-ਤਿੰਨ ਹਫ਼ਤਿਆਂ ਵਿਚ ਸਾਬਿਯਾ ਦਾ ਮਨ ਪੜ੍ਹਾਈ ਵਿਚ ਲੱਗ ਗਿਆ ਲਾਇਬਰੇਰੀ ਵਿਚ ਦੇਰ ਤਕ ਬੈਠਣਾ, ਕੰਮ ਕਰਨਾ, ਘਰ ਜਾ ਕੇ ਕੁਛ ਖਾਣਾ-ਪੀਣਾ ਫੇਰ ਸੌਂ ਜਾਣਾ ਹੌਲੀ ਹੌਲੀ ਜ਼ਿੰਦਗੀ ਨੇ ਇਕ ਰਫ਼ਤਾਰ ਫੜ੍ਹ ਲਈ ਉਸਦੇ ਬਚਪਨ ਦੇ ਸਕੂਲ ਦਾ ਦੋਸਤ ਨੀਲ ਇਸ ਰਫ਼ਤਾਰ ਵਿਚ ਇਕ ਜ਼ਰੂਰੀ ਹਿੱਸਾ ਬਣਦਾ ਗਿਆ ਇਹ ਨਾ ਉਸਨੂੰ ਪਤਾ ਸੀ, ਨਾ ਉਸਦੇ ਪਰਿਵਾਰ ਨੂੰ
ਚਾਰ ਸਾਲ ਬਾਅਦ ਸਾਬਿਯਾ ਨੇ ਆਪਣੀ ਮਿਹਨਤ ਤੇ ਲਗਨ ਨਾਲ ਆਨਰਸ ਦੀ ਡਿਗਰੀ ਹਾਸਲ ਕਰ ਲਈ ਖੁਸ਼ੀ ਦੇ ਅਹਿਸਾਸ ਨੇ ਉਸਨੂੰ ਇਕ ਨਵੀਂ ਤਾਕਤ ਨਾਲ ਭਰ ਦਿੱਤਾ ਉਸਨੇ ਕਈ ਜਗ੍ਹਾ ਜਾਬ ਲਈ ਐਪਲੀਕੇਸ਼ਨ ਭੇਜੀਆਂ ਤੇ ਇੰਟਰਵਿਊ ਦੀ ਉਡੀਕ ਕਰਨ ਲੱਗੀ ਨੀਲ ਦੇ ਸਾਥ ਦਾ ਅਹਿਸਾਸ ਹੁਣ ਉਸਨੂੰ ਇਕ-ਦੂਜੀ ਤਰ੍ਹਾਂ ਹੋਣ ਲੱਗਿਆ ਸੀ ਨੀਲ ਤਾਂ ਉਸ ਨਾਲ ਪ੍ਰਾਇਮਰੀ ਤੋਂ ਪੜ੍ਹ ਰਿਹਾ ਹੈ ਨੀਲ ਨੇ ਵੀ ਉਸਨੂੰ ਇਕ ਨਜ਼ਦੀਕੀ ਦੋਸਤ ਵਾਂਗ ਮੰਨਿਆਂ ਹੈ ਸਾਬਿਯਾ ਨੂੰ ਹੌਲੀ ਹੌਲੀ ਇੰਜ ਲੱਗਣ ਲੱਗਾ ਕਿ ਨੀਲ ਦਾ ਵਜੂਦ ਉਸਦੇ ਵਜੂਦ ਵਿਚ ਘੁਲਮਿਲ ਰਿਹਾ ਹੈ ਪਹਿਲਾਂ ਤਾਂ ਲਾਇਬਰੇਰੀ ਵਿਚ ਕਦੇ-ਕਦਾਰ ਮੁਲਾਕਤ ਹੋ ਜਾਂਦੀ ਤੇ ਨਾਲ ਨਾਲ ਖਾਣ-ਪੀਣ ਵੀ ਹੋ ਜਾਂਦਾ ਹੁਣ ਓਹੋ ਜਿਹਾ ਕੋਈ ਕਾਰਨ ਨਾ ਹੋਣ 'ਤੇ ਵੀ ਦੋਵੇਂ ਇਕ ਦੂਜੇ ਦੇ ਨੇੜੇ ਰਹਿਣਾ ਚਾਹੁੰਦੇ ਨੇ ਤੇ ਫੇਰ ਦੋਵਾਂ ਨੇ ਫੈਸਲਾ ਕੀਤਾ ਕਿ ਨੌਕਰੀ ਮਿਲਣ ਤਕ ਉੱਥੇ ਹੀ ਰਹਿਣਗੇ ਪਰ ਏਨੀਆਂ ਐਪਲੀਕੇਸ਼ਨਾਂ ਦੇਣ ਪਿੱਛੋਂ ਵੀ ਸਾਬਿਯ ਨੂੰ ਕਿਤੋਂ ਇੰਟਰਵਿਊ ਨਹੀਂ ਆਈ ਉਦਾਸ-ਨਿਰਾਸ਼ ਸਾਬਿਯਾ ਸੋਚਦੀ ਕੀ ਕਰਾਂ, ਤਾਂ ਕਿ ਮੈਨੂੰ ਨੌਕਰੀ ਮਿਲ ਜਾਏ? ਕੀ ਕਰਾਂ? ਮੈਂ ਘਰ ਵਾਪਸ ਚਲੀ ਜਾਵਾਂ, ਫੇਰ ਤਾਂ ਨੀਲ ਨਾਲ ਮੁਲਾਕਾਤ ਨਹੀ ਹੋ ਸਕੇਗੀ ਕਦੀ ਸੋਚਦੀ ਕਿ ਅੱਬਾ ਨੂੰ ਦੱਸ ਦਿਆਂ, ਪਰ ਹਿੰਮਤ ਨਾ ਪੈਂਦੀ ਅੰਮੀ ਕਹੇਗੀ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਨਾਲੇ ਮੈਂ ਅੱਬਾ ਨਾਲ ਵਾਅਦਾ ਕੀਤਾ ਸੀ ਕਿ ਮੈਂ ਸ਼ਾਦੀ ਤੁਹਾਡੀ ਮਰਜ਼ੀ ਨਾਲ ਕਰਾਂਗੀ ਹੁਣ ਕੀ ਕਰਾਂ! ਸਾਬਿਯਾ ਸੋਚਦੀ ਕੀ ਮੇਰੀ ਕਿਸਮਤ ਵਿਚ ਸਾਰੀ ਉਮਰ ਜਦੋ-ਜਹਿਦ ਹੀ ਲਿਖੀ ਹੈ! ਹੁਣ ਤਕ ਤਾਂ ਰਸਤਾ ਕਿਸੇ ਤਰ੍ਹਾਂ ਮਿਲਦਾ ਰਿਹਾ, ਪਰ ਹੁਣ ਕੀ ਹੋਏਗਾ? ਨੀਲ ਨੂੰ ਵੀ ਇਸ ਗੱਲ ਦਾ ਅਹਿਸਾਸ ਹੋ ਚੱਲਿਆ ਸੀ ਕਿ ਉਸਦੀ ਮਾਂ ਨੂੰ ਏਸ਼ੀਆਈ ਬਹੂ ਦਿਲੋਂ ਸਵੀਕਾਰ ਨਹੀਂ ਹੋਏਗੀ ਠੀਕ ਹੈ ਕਿ ਉਹ ਮਨ੍ਹਾਂ ਨਹੀਂ ਕਰੇਗੀ, ਇਹ ਸੋਚ ਕੇ ਕਿ ਉਹ ਮਨ੍ਹਾਂ ਨਹੀਂ ਕਰ ਸਕਦੀ ਕਈ ਵਾਰੀ ਉਸਨੇ ਜਦੋਂ ਵੀ ਸਾਬਿਯਾ ਨੂੰ ਘਰ ਲਿਆਉਣ ਦੀ ਗੱਲ ਕਹੀ ਹੈ ਤਾਂ ਮਾਂ ਨੇ ਰਾਤ ਨੂੰ ਹੀ ਸਾਬਿਯਾ ਨੂੰ ਬੁਲਾਉਣ ਦਾ ਸਮਾਂ ਦਿੱਤਾ ਹੈ ਸ਼ਾਇਦ ਉਹ ਸੋਚਦੀ ਹੈ ਕਿ ਇਹ ਰਿਸ਼ਤਾ ਖ਼ੁਦ ਹੀ ਟੁੱਟ ਜਾਏ ਤੇ ਉਸਨੂੰ ਕੁਝ ਨਾ ਕਹਿਣਾ ਪਏ ਤੇ ਜੇ ਇੰਜ ਹੁੰਦਾ ਹੈ ਤਾਂ ਦਿਨੇ ਸਾਬਿਯਾ ਨੂੰ ਬੁਲਾ ਕੇ ਆਂਢ-ਗੁਆਂਢ ਸਾਹਵੇਂ ਕਿਉਂ ਨੀਵਾਂ ਹੋਣਾ ਪਏ ਨੀਲ ਨੂੰ ਮਾਂ ਦੀ ਸੋਚ 'ਤੇ ਹਾਸੀ ਵੀ ਆਉਂਦੀ ਹੈ ਪਰ ਉਹ ਸੋਚਦਾ ਕਿ ਕੀ ਉਹ ਸੱਚਮੁੱਚ ਸਾਬਿਯਾ ਬਿਨਾਂ ਨਹੀਂ ਰਹਿ ਸਕਦਾ? ਜਾਂ ਸਾਬਿਯਾ ਇਕ ਆਦਤ ਬਣ ਗਈ ਹੈ ਅਜਿਹੀ ਆਦਤ ਜਿਸਨੂੰ ਮੈਂ ਚਾਹਾਂ ਤਾਂ ਛੱਡ ਵੀ ਸਕਦਾ ਹਾਂ ਇਕ ਅਜ਼ੀਬ ਉਧੇੜ ਬੁਣ ਵਿਚ ਪਿਆ ਹੈ ਉਹ, ਪਰ ਸਾਬਿਯਾ ਦੇ ਮਨ ਵਿਚ ਹੁਣ ਕੋਈ ਸ਼ੱਕ ਨਹੀਂ ਹੈ ਜੇ ਦੋ ਚਾਰ ਮਹੀਨੇ ਵਿਚ ਉਸਨੂੰ ਕੋਈ ਨੌਕਰੀ ਨਾ ਮਿਲੇਗੀ ਤਾਂ ਉਹ ਰਿਸਰਚ ਲਈ ਸੋਚੇਗੀ ਉਸ ਕੋਲ ਟੂ ਇਨ ਵਨ ਡਿਗਰੀ ਹੈ, ਉਸਨੂੰ ਗਰਾਂਟ ਮਿਲਣ ਵਿਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਇਸ ਇਰਾਦੇ ਨਾਲ ਉਸਨੇ ਅੱਬਾ ਨੂੰ ਇਕ ਖ਼ਤ ਲਿਖਿਆ ਮਿ. ਅਸ਼ਰਫ਼ ਨੇ ਉਸਨੂੰ ਯਾਦ ਕਰਵਾਇਆ ਕਿ ਹੁਣ ਉਸਨੂੰ ਘਰ ਆਉਣਾ ਚਾਹੀਦਾ ਹੈ
ਅੱਜ ਕਲ੍ਹ ਉਹ ਕਿਸੇ ਨਾ ਕਿਸੇ ਤਰ੍ਹਾਂ ਨੀਲ ਤੋਂ ਆਪਣੇ ਲਈ ਇਕ ਤਰ੍ਹਾਂ ਦਾ ਕਮਿਟਮੈਂਟ ਚਾਹੁੰਦੀ ਹੈ ਨੀਲ ਅਕਸਰ ਹੀ ਟਾਲ ਜਾਂਦਾ ਹੈ ਨੀਲ ਦੇ ਮਨ ਵਿਚ ਆਉਂਦਾ ਹੈ ਕਿ ਸ਼ਾਦੀ ਕਿਉਂ? ਅਸੀਂ ਇੰਜ ਵੀ ਤਾਂ , ਨਾਲ-ਨਾਲ, ਰਹਿ ਸਕਦੇ ਹਾਂ ਇਕ ਦਿਨ ਸਾਬਿਯਾ ਨੇ ਨੀਲ ਨੂੰ ਉਸਦੀ ਅੱਠ ਸਾਲ ਦੀ ਦੋਸਤੀ ਦਾ ਵਾਸਤਾ ਦਿੱਤਾ ਤੇ ਸ਼ਾਦੀ ਲਈ ਉਸਨੂੰ ਪੁੱਛਿਆਨੀਲ ਨੇ ਰਤਾ ਖਿਝ ਕੇ ਕਿਹਾ, “ਤੁਹਾਡੇ ਏਸ਼ੀਅਨਜ਼ ਵਿਚ ਇਹੋ ਤਾਂ ਦਿੱਕਤ ਹੈ ਕਿ ਤੁਸੀਂ ਆਪਣੇ ਕਲਚਰ ਨਾਲ ਚਿਪਕੇ ਰਹਿੰਦੇ ਆਖ਼ਰ ਸ਼ਾਦੀ ਹੀ ਕਿਉਂ, ਅਸੀਂ ਇੰਜ ਹੀ ਇਕੱਠੇ ਕਿਉਂ ਨਹੀਂ ਰਹਿ ਸਕਦੇ?” “ਨੀਲ ਤੂੰ ਹੋਸ਼ ' ਤਾਂ ਏਂ? ਏਨੇ ਵਰ੍ਹੇ ਤੇਰੇ ਨਾਲ ਤੇਰੇ ਕਰਲਚਰ ਨੂੰ ਹੀ ਤਾਂ ਆਪਣਾ ਬਣਾਇਆ ਇੱਥੋਂ ਤਕ ਕਿ ਮੈਂ ਆਪਣੇ ਮਾਂ-ਬਾਪ ਨੂੰ ਝੂਠ ਬੋਲਿਆ ਤੇਰੇ ਕਲਚਰ ਵਾਂਗ ਖਾਣਾ ਖਾਧਾ, ਵੈਸੇ ਹੀ ਕੱਪੜੇ ਪਾਏ, ਆਪਣੀਆਂ ਮਾਰਲ ਵੈਲਿਊਜ਼ ਨੂੰ ਛੱਡ ਕੇ ਤੁਹਾਡੀਆਂ ਵੈਲਿਊਜ਼ ਨੂੰ ਮੰਨਿਆਂ, ਫੇਰ ਵੀ ਮੈਂ ਏਸ਼ੀਅਨ ਹੀ ਹਾਂ? ਤੇ ਤੈਨੂੰ ਮੇਰੇ ਏਸ਼ੀਅਨ ਹੋਣ 'ਤੇ ਇਤਰਾਜ਼ ? ਇਕ ਸਾਲ ਤੋਂ ਮੈਂ ਜਾਬ ਲਈ ਪ੍ਰੇਸ਼ਾਨ ਆਂ ਪਰ ਓਥੇ ਵੀ ਮੈਂ ਏਸ਼ੀਅਨ ਹੀ ਹਾਂਉਹ ਬੋਲੀ ਜਾ ਰਹੀ ਸੀ, ਪਰ ਤਦ ਤਕ ਨੀਲ ਬਾਹਰ ਜਾ ਚੁੱਕਿਆ ਸੀ ਸਾਬਿਯਾ ਨੂੰ ਲੱਗਿਆ ਜਿਵੇਂ ਕਿਸੇ ਨੇ ਉਸਦੇ ਉੱਤੇ ਏਸਿਡ ਸੁੱਟ ਦਿੱਤਾ ਹੋਵੇ ਉਹ ਪੂਰੀ ਤਰ੍ਹਾਂ ਜਲ ਰਹੀ ਹੋਵੇ ਕਿੰਜ ਬਚਾਏ ਆਪਣੇ ਆਪ ਨੂੰ ਸ਼ਾਇਦ ਅੰਮੀ ਠੀਕ ਕਹਿੰਦੀ ਸੀ! ਮੈਂ ਨੀਲ ਨੂੰ ਕਿਉਂ ਨਹੀਂ ਪਛਾਣ ਸਕੀ? ਗੱਲ ਏਨੀ ਨਹੀਂ ਕਿ ਨੀਲ ਸ਼ਾਦੀ ਨਹੀਂ ਕਰੇਗਾ ਸ਼ਾਦੀ ਨਾ ਕਰਨਾ ਏਡੀ ਵੱਡੀ ਗੱਲ ਨਹੀਂ ਹੁੰਦੀ
ਗੱਲ ਤਾਂ ਮੇਰੇ ਪਾਕਿਸਤਾਨੀ ਹੋਣ ਦੀ ਹੈ ਇਹਨਾਂ ਸੋਲਾਂ ਸਾਲਾਂ ਵਿਚ ਮੇਰਾ ਸਭ ਕੁਝ ਬਦਲਿਆ ਨਹੀਂ, ਬਲਕਿ ਉਹੀ ਮੇਰੀ ਫਿਤਰਤ ਬਣਦੀ ਰਹੀ ਹੈ ਸਾਬਿਯਾ ਖ਼ੁਦ ਤੋਂ ਪੁੱਛਦੀ ਹੈ ਕਿ ਆਖ਼ਰ ਮੇਰੀ ਜ਼ਮੀਨ ਕਿੱਥੇ ਹੈ? ਮੈਂ ਆਪਣੇ ਪੈਰ ਕਿੱਥੇ ਟਿਕਾਵਾਂ? ਸਾਬਿਯਾ ਨਹੀਂ ਜਾਣਦੀ ਕਿ ਉਹ ਕੌਣ ਹੈ? ਏਸ਼ੀਅਨ, ਪਾਕਿਸਤਾਨੀ ਜਾਂ ਬ੍ਰਿਟਿਸ਼ ਕਿਹੜਾ ਲੇਬਲ ਉਸ ਉੱਤੇ ਠੀਕ ਰਹੇਗਾ? ਕੀ ਹੋਏਗੀ ਉਸਦੀ ਪਛਾਣ? ਉਸਦੇ ਵਜ਼ੂਦ ਨੂੰ, ਉਸਦੀ ਸ਼ਖ਼ਸੀਅਤ ਨੇ ਵੰਡ ਦਿੱਤਾ ਹੈ ਜਾਂ ਕਿਸੇ ਵੱਡੇ ਵਰਿਤ ਨਾਲ ਜੋੜ ਦਿੱਤਾ ਹੈ ਮਨ ਵਿਚ ਸੋਚਣ ਲੱਗੀ ਮੈਂ ਗੰਵਾਇਆ ਹੈ ਜਾਂ ਪਾਇਆ ਹੈ ਉਹ ਘਬਰਾ ਕੇ ਖਿੜਕੀ ਖੋਲ੍ਹ ਦੇਂਦੀ ਹੈ
ਅੱਬਾ-ਅੰਮੀ, ਬੰਟੀ, ਨੀਲ ਕੀ ਉਹ ਪਾਕਿਸਤਾਨ ਚਲੀ ਜਾਏ? ਬੰਟੀ ਨਾਲ ਸ਼ਾਦੀ ਕਰ ਲਏ, ਤਦ ਕੀ ਬੰਟੀ ਨਹੀਂ ਕਹੇਗਾ ਇਹ ਤੇਰਾ ਇੰਗਲੈਂਡ ਨਹੀਂ, ਇੱਥੇ ਅੰਗਰੇਜ਼ੀਅਤ ਨਹੀਂ ਚੱਲੇਗੀ? ਫੇਰ ਕਿੱਥੇ ਜਾਂਵਾਂ ਆਪਣੀ ਜ਼ਮੀਨ ਲੱਭਣ? ਆਪਣੀ ਪਛਾਣ ਲੱਭਣ? ਉਸਨੇ ਆਪਣਾ ਸਾਮਾਨ ਬੰਨ੍ਹਿਆਂ ਤੇ ਐਡਿਨਬਰਾ ਛੱਡਣ ਦਾ ਫੈਸਲਾ ਕਰ ਲਿਆ ਜਿਸ ਐਡਿਨਬਰਾ ਵਿਚ ਉਸ ਨੇ ਆਪਣਾ ਘਰ ਬਣਾਉਣਾ ਚਾਹਿਆ ਸੀ, ਉਹੀ ਉਸਨੂੰ ਅੱਜ ਉਸ ਪਲੇਟ ਫਾਰਮ ਵਾਂਗ ਲੱਗ ਰਿਹਾ ਸੀ, ਜਿੱਥੋਂ ਉਸਨੇ ਦੂਸਰੀ ਗੱਡੀ ਬਦਲਣੀ ਹੈਕਿੱਥੋਂ ਲਈ, ਇਹ ਨਹੀਂ ਸੀ ਪਤਾ ਉਸਨੂੰ
---- ---- ----

Converted from Satluj to Unicode

Feedback
* Required field
Name: *
Email:
Comments: *
Oops! Some error occurred while saving your feedback. We apologize for any incovenience. Please try again later at some other time.

Thank you for taking the time to provide us feedback. We appreciate your help, and will use your suggestions to make these resources even more useful in the future.

Bottom of Form 1